
ਗਾਂਧੀ ਗਾਂਧੀ ਸਾਰੇ ਕੂਕਦੇ ਨੇ , ਕੀ ਦੇਸ਼ ਦਾ ਗਿਆ ਸੁਆਰ ਗਾਂਧੀ , ਕਿਹਰ੍ਹੇ ਬੰਬ ਬਰਸਾਏ ਬਰਤਾਨੀਆ... ਤੇ, ਕਿਹਰ੍ਹੇ ਜਹਾਜ ਵਿਚ ਹੋਇਆ ਅਸਵਾਰ ਗਾਂਧੀ, ਕਿਹਰ੍ਹੀ ਜੇਲ ਵਿਚ ਉਸ ਨੇ ਕੈਦ ਕੱਟੀ, ਕਿਹਰ੍ਹੇ ਥਾਣੇ ਵਿਚ ਖਾਧੀ ਹੈ ਮਾਰ ਗਾਂਧੀ, ਪੰਜਾਬੀ ਦਾ ਸ਼ਾਇਰ ਕਹਿੰਦਾ, ਬਈ ਜੁੱਤੀ ਗਿਣ ਕੇ ਉਸ ਨੂੰ ੧੦੦ ਮਾਰੋ, ਜਿਹਰ੍ਹਾ ਗਾਂਧੀ ਨੂੰ ਆਖੇ ਅਵਤਾਰ ਗਾਂਧੀ, ਉਏ ਜਿਹਨੂੰ ਬੰਦ ਅਖਵਾਉਣ ਦਾ ਹੱਕ ਹੈਨੀ, ਉਹਨੂੰ ਰਾਸ਼ਟਰ ਦਾ ਪਿਤਾ ਬਣਾਈ ਜਾਂਦੇ, ਅਜਾਦੀ ਨਾਲ ਜੀਹਦਾ ਦੂਰ ਦਾ ਵਾਸਤਾ ਕੋਈ ਨਈ, ਅਜਾਦੀ ਉਸ ਦੀ ਝੋਲੀ ਵਿਚ ਪਾਈ ਜਾਂਦੇ, ਊਧਮ ਸਿੰਘ ਸਰਾਭੇ ਤੇ ਭਗਤ ਸਿੰਘ ਨੇ, ਸਿਹਰੇ ਬੰਨ ਕੇ ਮੋਤ ਵਿਆਹੀ ਐਥੇ, ਇਹ ਦਾਤ ਸ਼ਹੀਦਾਂ ਦੀ ਖੂਨ ਦੀ ਏ, ਚਰਖੇ ਨਾਲ ਨੀ ਅਜਾਦੀ ਆਈ ਐਥੇ!