ਮੋਹਾਲੀ, 9 ਦਸੰਬਰ (ਨਿਆਮੀਆਂ)- ਪੰਜਾਬ ਦੇ ਪ੍ਰਸਿੱਧ ਗਾਇਕ ਸਤਿੰਦਰ ਸਰਤਾਜ ਅੱਜ ਗ੍ਰਹਿਸਤ ਜੀਵਨ ਵਿਚ ਪ੍ਰਵੇਸ਼ ਕਰ ਗਏ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਿਦਿਆਰਥਣ ਨਿਰਭੈ ਕੌਰ ਉਰਫ ਗੌਰੀ ਜੋ ਕਿ ਉਥੇ ਪੀ. ਐੱਚ. ਡੀ. ਕਰ ਰਹੀ ਹੈ, ਦੇ ਨਾਲ ਸਤਿੰਦਰ ਸਰਤਾਜ ਦਾ ਵਿਆਹ ਅੱਜ ਸੰਪੰਨ ਹੋ ਗਿਆ। ਉਨ੍ਹਾਂ ਦੇ ਵਿਆਹ ਦੀ ਪਾਰਟੀ ਜ਼ੀਰਕਪੁਰ ਦੇ ਏ. ਕੇ. ਐੱਮ. ਰਿਜ਼ੋਰਟਸ ਵਿਚ ਹੋਈ।